From Amarok Wiki

Сatalà | Српски | Deutsch | English | Español | Italiano | ქართული | Nederlands | Polski | Português (Brazilian) | Punjabi | Русский | Svenska


ਅਮਰੋਕ 1.4 'ਫਾਸਟ ਫਾਰਵਰਡ' ਜਾਰੀ ਹੋਇਆ

17 ਮਈ, 2006 (ਇੰਟਰਨੈੱਟ), ਅਮਰੋਕ ਪਰੋਜੈੱਕਟ ਨੂੰ ਇਨਾਮ ਜੇਤੂ ਅਮਰੋਕ ਮੀਡਿਆ ਪਲੇਅਰ ਦਾ ਅਗਲਾ ਵਰਜਨ ਜਾਰੀ ਕਰਦੇ ਸਮੇਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਅਮਰੋਕ Linux®- ਅਤੇ Unix®- ਵਰਗੇ ਸਿਸਟਮਾਂ ਲਈ ਸਭ ਤੋਂ ਸਹੂਲਤਾਂ ਦੇਣ ਵਾਲਾ ਪਲੇਅਰ ਅਤੇ ਮੈਨੇਜਰ ਹੈ। ਇਸ ਵਿੱਚ ਭੰਡਾਰ ਬਣਾਉਣ ਲਈ ਸਿਸਟਮ, ਜ਼ਾਇਨ ਅਤੇ ਹੀਲਿਕਸ ਮਲਟੀਮੀਡਿਆ ਫਰੇਮਵਰਕ ਨਾਲ ਗਾਣੇ ਚਲਾਉਣਾ, ਉੱਚ ਦਰਜੇ ਦਾ ਸੰਗੀਤ-ਸੂਚੀ ਪਰਬੰਧ, ਪੋਸਟਕਾਸਟ ਲਈ ਸਹਾਇਤਾ ਦੇ ਨਾਲ ਨਾਲ ਹੋਰ ਬਹੁਤ ਕੁਝ ਉਪਲੱਬਧ ਹੈ।

ਵੱਡੀਆਂ ਤਬਦੀਲੀਆਂ ਵਿੱਚ ਸ਼ਾਮਿਲ ਹਨ:

  • ਸਭ ਆਡੀਓ ਫਾਰਮੈਟਾਂ ਲਈ ਟੈਗ ਲਗਾਉਣ ਦੀ ਸਹੂਲਤ(OGG, MP3, MP4, FLAC, RealMedia)
  • ਮੀਡਿਆ ਜੰਤਰਾਂ ਲਈ ਵਧੀਆ ਤਿਆਰ ਸਹਿਯੋਗ (iPod®, IFP/IRiver®, ਆਮ USB ਸਟੋਰੇਜ਼ ਅਧਾਰਿਤ ਜੰਤਰ)
  • ਭੰਡਾਰ ਵਿੱਚ ਟੈਗ ਲਗਾਉਣ ਦੇ ਵਧੀਆ ਪਰਬੰਧ ਲਈ ਟੈਗ ਵਾਰਤਾਲਾਪ ਨੂੰ ਮੁੜ-ਸੁਧਾਰਿਆ ਗਿਆ ਹੈ।
  • ਅੰਤਰ ਦਿੱਤੇ ਬਿਨਾਂ ਗਾਣੇ ਚਲਾਉਣੇ
  • ਉਪਭੋਗੀ ਸੰਰਚਨਾਯੋਗ ਰੇਟਿੰਗ ਸਿਸਟਮ
  • ਬਾਹੀ ਦੀ ਸੰਰਚਨਾ ਲਈ ਹੋਰ ਚੋਣਾਂ
  • ਬਹੁਤ ਸਾਰੇ ਮੁੱਢਲੇ ਅਤੇ ਉਪਭੋਗੀ ਦਿੱਖ ਸੁਧਾਰ

ਇਸ ਤੋਂ ਇਲਾਵਾ, ਹੋਰ ਕਈ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਪੁਰਾਣੇ ਬੱਗ ਫਿਕਸ ਅਟੇ ਨਵੇਂ ਫੀਚਰ ਸ਼ਾਮਿਲ ਹਨ। ਸਭ ਨਵੇਂ ਸ਼ਾਮਿਲ ਕੀਤੇ ਫੀਚਰਾਂ ਅਤੇ ਅਮਰੋਕ 1.4 'ਫਾਸਟ ਫਾਰਵਰਡ' ਦੇ ਸਭ ਸੁਧਾਰਾਂ ਬਾਰੇ ਜਾਣਕਾਰੀ, ਤਸਵੀਰਾਂ ਸਮੇਤ,What's New in 1.4 ਸਫ਼ੇ ਉੱਤੇ ਉਪਲੱਬਧ ਹੈ।

ਅਮਰੋਕ 1.4 'ਫਾਸਟ ਫਾਰਵਰਡ' ਪ੍ਰਾਪਤ ਲਵੋ

ਅਮਰੋਕ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਅਤੇ ਤੇਜ਼ ਢੰਗ ਹੈ ਕਿ ਤੁਸੀਂ ਆਪਣੀ Linux® ਡਿਸਟਰੀਬਿਊਸ਼ਨ ਲਈ ਪਹਿਲਾਂ ਹੀ ਤਿਆਰ ਪੈਕੇਜ ਡਾਊਨਲੋਡ ਕਰੋ। ਜਾਰੀ ਕਰਨ ਸਮੇਂ ਕੁਬੰਤੂ ਲੀਨਕਸ, Arch, Debian, Gentoo, Kubuntu, Mandriva ਅਤੇ SUSE ਲਈ ਪੈਕੇਜ ਉਪਲੱਬਧ ਹਨ। ਤੁਸੀਂ ਇਹਨਾਂ ਨੂੰamaroK download page ਤੋਂ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਡਾਊਨਲੋਡ ਸਫੇ ਤੋਂ ਇਸ ਨੂੰ ਆਪਣੀ ਡਿਸਟਰੀਬਿਊਸ਼ਨ ਲਈ ਨਹੀਂ ਵੇਖ ਰਹੇ ਹੋ ਤਾਂ ਇਹ ਛੇਤੀ ਹੀ ਉਪਲੱਬਧ ਹੋ ਜਾਵੇਗਾ।

ਜੇਕਰ ਤੁਸੀਂ ਉਡੀਕ ਨਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਖੁਦ ਵੀ ਅਮਰੋਕ 1.4 ਬਣਾ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਵੇਖਣ ਲਈ how to install amaroK 1.4 ਸਫ਼ੇ ਨੂੰ ਵੇਖੋ।

ਅਮਰੋਕ ਦੀ ਸਹਾਇਤਾ ਕਰਨੀ

ਅਮਰੋਕ ਇੱਕ ਖੁੱਲੇ ਸਰੋਤ ਪਰੋਜੈੱਕਟ ਹੈ, ਜਿਸ ਵਿੱਚ ਬਹੁਤ ਸਾਰੇ ਵਲੰਟੀਅਰ ਸ਼ਾਮਿਲ ਹਨ, ਜੋ ਕਿ ਆਪਣਾ ਸਮਾਂ ਅਤੇ ਜਤਨ ਉਪਲੱਬਧ ਕਰਵਾਉਦੇ ਹਨ। ਅਮਰੋਕ ਹਮੇਸ਼ਾਂ ਨਵੇਂ ਵਲੰਟੀਅਰਾਂ ਦੀ ਖੋਜ ਵਿੱਚ ਰਹਿੰਦਾ ਹੈ, ਜੋ ਕਿ ਕੋਡ ਲਿਖਣ, ਬੱਗ ਹਟਾਉਣ ਜਾਂ ਦੱਸਣ, ਦਸਤਾਵੇਜ਼ ਲਿਖਣ, ਅਨੁਵਾਦ ਕਰਨ, ਪਰਚਾਰ ਕਰਨ, ਜਾਂ ਮਾਲੀ ਮੱਦਦ ਕਰ ਸਕਣ। ਸਭ ਯੋਗਦਾਨ ਦੇਣ ਵਾਲਿਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਮਾਣ ਦਿੱਤਾ ਜਾਂਦਾ ਹੈ। ਅਮਰੋਕ ਦੀ ਸਹਾਇਤਾ ਕਰਨ ਲਈ support amaroK ਸਫ਼ਾ ਵੇਖੋ।